ਪੰਜਾਬੀ ਭਾਈਚਾਰੇ (South Asian Communities)

In this section

ਬੀ ਸੀ ਰਿਸਪੌਂਸੀਬਲ ਐਂਡ ਪ੍ਰੋਬਲਮ ਗੈਂਬਲਿੰਗ ਪ੍ਰੋਗਰਾਮ, ਬੀ ਸੀ ਦੇ ਵਸਨੀਕਾਂ ਨੂੰ ਸਾਲ 1997 ਤੋਂ ਮੁਫਤ ਕੌਂਸਲਿੰਗ ਪ੍ਰਦਾਨ ਕਰਦਾ ਆ ਰਿਹਾ ਹੈ। ਸਾਡੇ ਪ੍ਰੋਗਰਾਮ ਦਾ ਟੀਚਾ ਸਮੱਸਿਆ ਵਾਲੀ ਜੂਏਬਾਜ਼ੀ ਦੇ ਨੁਕਸਾਨਾਂ ਨੂੰ ਘਟਾਉਣਾ ਹੈ। ਕੌਂਸਲਿੰਗ ਰਾਹੀਂ, ਗਾਹਕ ਆਪਣੀ ਜੂਏਬਾਜ਼ੀ ਨੂੰ ਕੰਟਰੋਲ ਵਿਚ ਕਰਨ ਲਈ ਜਾਂ ਪੂਰੀ ਤਰ੍ਹਾਂ ਬੰਦ ਕਰਨ ਲਈ ਜੁਗਤਾਂ ’ਤੇ ਕੰਮ ਕਰ ਸਕਦੇ ਹਨ। ਸਾਡਾ ਪ੍ਰੋਗਰਾਮ ਕਿਸੇ ਹੋਰ ਦੀ ਜੂਏਬਾਜ਼ੀ ਦੇ ਅਸਰ ਹੇਠ ਵਾਲਿਆਂ ਲਈ ਵੀ ਮੁਫਤ ਕੌਂਸਲਿੰਗ ਪ੍ਰਦਾਨ ਕਰਦਾ ਹੈ। ਸਹੀ ਵਸੀਲਿਆਂ ਨਾਲ ਜੁੜਨ ਵਿਚ ਕੌਂਸਲਰ ਗਾਹਕਾਂ ਦੀ ਮਦਦ ਕਰਦੇ ਹਨ ਤਾਂ ਜੋ ਆਪਣੇ ਟੀਚੇ ਪੂਰੇ ਕਰਨ ਵਿਚ ਉਨ੍ਹਾਂ ਦੀ ਮਦਦ ਹੋ ਸਕੇ। ਜੇ ਤੁਸੀਂ ਕਿਸੇ ਕੌਂਸਲਰ ਨਾਲ ਗੱਲ ਕਰਨ ਵਿਚ ਦਿਲਚਸਪੀ ਰੱਖਦੇ ਹੋਵੋ ਜਾਂ ਜੇ ਸਾਡੀਆਂ ਮੁਫਤ ਅਤੇ ਗੁਪਤ ਸੇਵਾਵਾਂ ਬਾਰੇ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋਵੋ ਤਾਂ 1-888-795-6111 ’ਤੇ 24 ਘੰਟੇ ਖੁਲ੍ਹੀ ਰਹਿਣ ਵਾਲੀ ਪ੍ਰੋਬਲਮ ਗੈਂਬਲਿੰਗ ਹੈਲਪਲਾਈਨ ਨੂੰ ਮੁਫਤ ਫੋਨ ਕਰੋ। (ਅੰਗਰੇਜ਼ੀ ਬੋਲਣ ਵਾਲਾ ਓਪਰੇਟਰ ਹਫਤੇ ਦੇ ਸੱਤੇ ਦਿਨ 24 ਘੰਟੇ ਮੌਜੂਦ ਹੁੰਦਾ ਹੈ। ਤੁਸੀਂ ਪੰਜਾਬੀ ਦੋਭਾਸ਼ੀਏ ਲਈ ਕਹਿ ਸਕਦੇ ਹੋ।) ਜਾਂ ਤੁਸੀਂ ਪੰਜਾਬੀ ਕੌਂਸਲਰ ਨਾਲ ਸਿੱਧਾ 604-764-9575 `ਤੇ ਗੱਲ ਕਰ ਸਕਦੇ ਹੋ। ਕਿਰਪਾ ਕਰਕੇ ਸੁਨੇਹਾ ਛੱਡੋ ਅਤੇ ਕੌਂਸਲਰ ਤੁਹਾਨੂੰ 24 ਘੰਟੇ ਦੇ ਵਿਚ ਵਿਚ ਵਾਪਸ ਫੋਨ ਕਰੇਗਾ/ਕਰੇਗੀ।

The BC Responsible and Problem Gambling Program has been offering free counselling to BC citizens since 1997. The goal of our program is to reduce the harms from problematic gambling. Through counselling, clients can work on strategies to manage their gambling or to stop completely. Our program also offers free counselling to those affected by another’s gambling. Counsellors help clients connect with the right resources to help them reach their goals.

If you are interested in talking to a counsellor, or would like more information on our free confidential services, call the 24 hour toll-free Gambling Support Line at 1-888-795-6111 (English speaking operator 24/7. You can ask for a Punjabi interpreter.)

Or you can speak directly with a Punjabi counsellor at 604-764-9575. Please leave a message and the counsellor will call you back within 24 hrs.

Responsible Gambling Tips for South Asians

To request a free copy or copies of this brochure for you or your organization, email us at info@bcresponsiblegambling.ca. The BC Responsible & Problem Gambling Program is committed to reducing barriers to accessing services.